Monday 21 December 2015

ਇਸ਼ਕ਼ ਤੋਂ ਥੋੜਾ ਡਰ ਸਜਣਾ...


ਮੇਰੇ ਦਿਲ ਵਿਚ ਕਿੰਨਾ ਪਿਆਰ ਸਜਣਾ;
ਵੇਖ ਤਾਂ ਸਹੀ ਫਰੋਲ ਕੇ ਇਕ ਬਾਰ ਸਜਣਾ
ਅਖਾਂ ਮੇਰੀਆਂ ਚ ਹੈ ਬਸ ਸੂਰਤ ਤੇਰੀ;
ਰਖ ਲਵਾਂ ਬਣਾ ਕੇ ਕੋਲ ਆਪਨੇ ਮੂਰਤ ਤੇਰੀ .
ਸੁਤੀ ਪਈ ਨੂ ਰਾਤੀ ਤੇਰੀ ਇਨੀ ਯਾਦ ਆਈ;
ਨੀਂਦ ਮੈਨੂ ਅੱਜ ਕਈ ਦਿਨਾਂ ਬਾਦ ਆਈ.
ਸੁਪਨੇ ਵਿਚ ਵੀ ਤੂ ਹੀ ਸੀ ਤਕਦਾ ਸੀ ਮੈਨੂ ਚੋਰੀ ਚੋਰੀ..
ਹੋਇਆ ਪਿਆ ਸੀ ਕਮਲਾ ਤੂ ਵੀ ਵੇਖ ਕੇ ਸੂਰਤ ਮੇਰੀ ਗੋਰੀ ਗੋਰੀ..
ਮੇਰੀ ਗੁਟ ਨੂ ਫੜ ਕੇ ਮੈਨੂ ਬੜਾ ਸਤਾਉਂਦਾ ਸੀ..
ਜਿਥੇ ਜਾਵਾਂ ਉਥੇ ਹੀ ਤੁਰਿਆ ਚਲਾ ਆਉਂਦਾ ਸੀ..
ਤੇਰੇ ਬੁਲਟ ਤੇ ਬਹਿ ਕੇ ਤੇਨੁ ਘੁਟ ਕੇ ਜਫੀ ਮੈ ਪਾਈ ਸੀ..
ਤੂ ਵੇਖੇ ਮੇਰੇ ਹਥਾ ਵਲ ਤਾਹੀਂ ਸੋਹਣੀ ਮੇਹੰਦੀ ਮੈ ਲਾਈ ਸੀ..
ਚੂਮ ਚੂਮ ਮੇਰਿਆ ਗਲਾਂ ਨੂ ਤੂ ਥਕਦਾ ਨੀ ਸੀ ਕਦੇ..
ਕੋਈ ਰਾਜ਼ ਚੋਰੀ ਮੇਥੋਂ ਤੂ ਰਖਦਾ ਨੀ ਸੀ ਕਦੇ..
ਪਾ ਕੇ ਜਫਿਆਂ ਨਾਲ ਮੇਰੇ ਤੂ ਸੋਂਦਾ ਸੀ ..
ਮੈਨੂ ਪਾਉਣ ਲਈ ਤੂ ਕਿੰਨਾ ਕਿੰਨਾ ਚਿਰ ਰੋਂਦਾ ਸੀ ..
ਅੱਜ ਜ਼ਿੰਦਗੀ ਮੇਰੀ ਦੇ ਕਈ ਸਾਲ ਗੁਜ਼ਰੇ ,
ਅਧੇ ਤੇਰੇ ਤਾਂ ਅਧੇ ਤੇਰੀਆਂ ਯਾਦਾਂ ਨਾਲ ਗੁਜ਼ਰੇ..
ਕੀ ਹੋਇਆ ਤੇਨੂ ਜੋ ਛਡ ਮੈਨੂ ਤੁਰ ਗਿਆ ਮੁਲਕ ਬਗਾਨੇ..
ਹੁਣ ਕਿਉ ਨੀ ਲਭਦਾ ਤੂ ਮੇਰੇ ਨਾਲ ਮਿਲਣ ਦੇ ਬਹਾਨੇ..
ਲੋਕੀ ਕਹਿੰਦੇ ਸੀ ਇਕ ਬਾਰ ਵੇਖ ਤਾ ਸਹੀ ਪਿਆਰ ਕਰਕੇ,
ਪਿਆਰ ਵੀ ਕੀਤਾ ਹੁਣ ਵੇਖ ਲਿਆ ਇੰਤਜ਼ਾਰ ਕਰਕੇ..
ਤੂ ਮੇਰੇ ਤੇ ਮਾਰਦਾ ਸੀ ਮੈ ਵੀ ਤਾ ਤੇਰੇ ਉਤੇ ਮਰਦੀ ਸੀ..
ਤੇਰੇ ਵਰਗੇ ਨਾ ਮਿਲ ਜਾਣ ਕੋਈ ਤਾ ਹੀ ਪਿਆਰ ਤੋ ਡਰਦੀ ਸੀ..
ਦੁਨਿਆ ਚ ਵੇਸ਼ਕ ਕੁਆਰਾ ਕੋਈ ਰਹਿੰਦਾ ਨਹੀ ਸਜਣਾ ..
ਪਰ ਦਿਲ ਦਾ ਪੰਛੀ ਹਰ ਡਾਲ ਉਤੇ ਬਹਿੰਦਾ ਨਹੀ ਸਜਣਾ ..
ਮੁੜ ਆ ਅੱਜ ਵੀ ਮੇਨੂ ਤੇਰੇ ਮੁੜਨ ਦੀ ਆਸ ਹੈ..
ਮੈ ਤੇਰੇ ਇਸ਼ਕ ਵਿਚ ਕਮਲੀ ,ਮੈਨੂ ਤੇਰੇ ਇਸ਼ਕ਼ ਦੀ ਪਿਆਸ਼ ਹੈ..
ਲਿਖਾਂਗੀ ਤੇਰੇ  ਇਸ਼ਕ਼ ਦੇ ਕਿੱਸੇ , ਬਣਾ ਕੇ ਗੀਤ ਉਨ੍ਹਾ ਨੂ ਗਾਵਾਂਗੀ ਹੁਣ..
ਮਰ ਜਾਵਾਂਗੀ, ਪਰ ਭੁਲ ਕੇ ਵੀ ਦਿਲ ਕਿਸੇ ਨਾਲ ਨੀ ਲਾਵਾਂਗੀ ਹੁਣ..
ਮੈਂ ਅਜ ਕੱਲੀ ਹਾਂ, ਤੇਰੇ ਇਸ਼ਕ਼ ਵਿਚ ਝਲੀ ਹਾਂ,ਕੁਛ ਤਾ ਰਹਿਮ ਥੋੜਾ ਕਰ ਸਜਣਾ...
ਬੜੀ ਪੀੜ ਹੈ ਇਸ ਜੁਦਾਈ ਵਿਚ, ਇਸ਼ਕ਼ ਤੋਂ ਥੋੜਾ ਤੂ ਵੀ ਡਰ ਸਜਣਾ..
$andy’s



  

THE LOVE AGREEMENT

Hi friends, I want a little help from you. I have published a new book titled, "The love agreement" (एक प्रेम-समझौता).I am...

Popular Posts